ਜਲੰਧਰ—ਸਰਦੀਆਂ ਸ਼ੁਰੂ ਹੁੰਦੇ ਹੀ ਖਾਂਸੀ-ਜੁਕਾਮ ਵਰਗੀਆਂ ਸਮੱਸਿਆਵਾ ਸ਼ੁਰੂ ਹੋ ਜਾਂਦੀਆਂ ਹਨ। ਇਸਦਾ ਜ਼ਿਆਦਾ ਸ਼ਿਕਾਰ ਬੱਚੇ ਹੁੰਦੇ ਹਨ ਕਿਉਂਕਿ ਉਹ ਵੱਡਿਆਂ ਦੇ ਮੁਕਾਬਲੇ ਨਾਜੁਕ ਹੁੰਦੇ ਹਨ। ਸਰਦੀਆਂ 'ਚ ਉਹ ਮੌਸਮ ਦੀ ਚਪੇਟ 'ਚ ਵੀ ਜਲਦੀ ਆ ਜਾਂਦੇ ਹਨ। ਬਿਹਤਰ ਇਹ ਹੈ ਕਿ ਉਨ੍ਹਾਂ ਦੀ ਖਾਸ ਦੇਖਭਾਲ ਕੀਤੀ ਜਾਵੇ ਤਾਂ ਜੋ ਤੁਹਾਡੀ ਲਾਪਰਵਾਹੀ ਨਾਲ ਉਹ ਬਿਮਾਰ ਨਾ ਹੋ ਜਾਣ।
1.ਕੱਪੜੇ
ਬੱਚਿਆਂ 'ਚ ਰੋਗਾਂ ਨਾਲ ਲੜਨ ਦੀ ਸ਼ਕਤੀ ਬਹੁਤ ਘੱਟ ਹੁੰਦੀ ਹੈ, ਜਿਸ ਦੀ ਵਜ੍ਹਾਂ ਨਾਲ ਹਵਾਵਾ ਦੀ ਲਪੇਟ 'ਚ ਵੀ ਜਲਦੀ ਆ ਜਾਂਦੇ ਹਨ ਇਸ ਲਈ ਉਨ੍ਹਾਂ ਦੇ ਮੋਟੇ ਉੱਨੀ ਕੱਪੜ ਪਾ ਕੇ ਰੱਖੋ।
2. ਸਾਫ-ਸਫਾਈ
ਸਾਫ-ਸਫਾਈ ਨੂੰ ਲੈ ਕੇ ਬੱਚਿਆਂ ਦਾ ਪੂਰਾਂ ਧਿਆਨ ਰੱਖੋ । ਰੋਜ਼ਾਨਾ ਕੋਸੇ ਪਾਣੀ ਨਾਲ ਕੱਪੜਾ ਗਿੱਲਾ ਕਰਕੇ ਬੱਚੇ ਦੇ ਸਰੀਰ ਨੂੰ ਸਾਫ ਕਰੋ ਜਾਂ ਫਿਰ ਦੋ- ਤਿੰਨ ਬਾਅਦ ਕੋਸੇ ਪਾਣੀ ਨਾਲ ਨਵਾਓ। ਇਸ ਤਰ੍ਹਾਂ ਬੱਚਾ ਕੀਟਾਣੂ ਮੁਕਤ ਹੋ ਜਾਂਦਾ ਹੈ।
3. ਮਾਲਿਸ਼
ਰੋਜ਼ਾਨਾ ਬੱਚਿਆਂ ਦੀ 10-15 ਮਿੰਟ ਤੱਕ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਇਸ ਨਾਲ ਬੱਚਿਆਂ ਦੀਆਂ ਮਾਸ਼ਪੇਸ਼ੀਆਂ ਅਤੇ ਜੋੜ ਮਜ਼ਬੂਤ ਹੁੰਦੇ ਹਨ। ਮਾਲਿਸ਼ ਤੁਸੀਂ ਬਦਾਮ, ਜੈਤੂਨ ਦਾ ਤੇਲ ਜਾਂ ਫਿਰ ਕਿਸੇ ਵੀ ਤੋਲ ਨਾਲ ਕਰ ਸਕਦੇ ਹੋ।
4. ਧੁੱਪ 'ਚ ਬਿਠਾਓ
ਬੱੱਚਿਆਂ ਨੂੰ ਰੋਜ਼ 20-ਚੋਂ 25 ਮਿੰਟ ਦੇ ਲਈ ਧੁੱੁਪ 'ਚ ਬਿਠਾਓ ਕਿਉਂਕਿ ਧੁੱਪ 'ਚ ਬੱਚਿਆਂ ਨੂੰ ਵਿਟਾਮਿਨ ਡੀ ਦੀ ਖੁਰਾਕ ਮਿਲਦੀ ਹੈ ਅਤੇ ਧੁੱਪ 'ਚ ਕੀਟਾਣੂ ਵੀ ਮਰ ਜਾਂਦੇ ਹਨ।
5. ਸਟੀਮਰ
ਸਰਦੀ-ਜੁਕਾਮ ਹੋ ਜਾਣ 'ਤੇ ਉਨ੍ਹਾਂ ਨੂੰ ਦਿਨ 'ਚ 2-3 ਵਾਰ ਸਟੀਮ ਜ਼ਰੂਰ ਦਿਓ। ਇਸ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ।
ਇਹ ਗੱਲਾਂ ਤੁਹਾਡੀ ਦੋਸਤੀ 'ਚ ਪਾ ਸਕਦੀਆਂ ਨੇ ਦਰਾਰ
NEXT STORY